ਆਮ ਆਦਮੀ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਆਮ ਆਦਮੀ ਪਾਰਟੀ ਕਾਲਾ ਸੰਘਿਆਂ ਵੱਲੋਂ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਦਫਤਰ ਇੰਚਾਰਜ ਬਿੱਲੂ ਸ਼ਹਿਰੀਆਂ ਸਰਕਲ ਇੰਚਾਰਜ ਬਲਕਾਰ ਸਿੰਘ ਲਾਲਕਾ ਸੀਨੀਅਰ ਆਗੂ ਸੰਜੀਵ ਕੌਂਡਲ ਵਿਜੇ ਕੁਮਾਰ ਗੁਰਦਾਵਰ ਸਿੰਘ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਵਧਾਈ ਦਿੱਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਗਿਆ ਹੈ ਕਿ ਆਮ ਪਰਿਵਾਰ ਦੇ ਮੈਂਬਰ ਨੂੰ ਏਨਾ ਵੱਡਾ ਮਾਣ-ਸਨਮਾਨ ਦੇਣਾ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਇਸ ਨਾਲ ਗਰਾਊਂਡ ਲੈਵਲ ਤੇ ਕੰਮ ਕਰਦੇ ਪੁਰਾਣੇ ਵਲੰਟੀਅਰਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਹੁਣ ਲੋਕਾਂ ਦੇ ਸਾਰੇ ਸਰਕਾਰੀ ਕੰਮ ਬਿਨਾਂ ਕਿਸੇ ਸਿਫਾਰਸ਼ ਤੋਂ ਆਪਣੇ ਆਪ ਹੀ ਹੋ ਜਾਇਆ ਕਰਨਗੇ ਇਸ ਮੌਕੇ ਦਫ਼ਤਰ ਇੰਚਾਰਜ ਬਿੱਲੂ ਸ਼ਹਿਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਮੋਹਲਾ ਕਲੀਨਿਕ ਵਿੱਚ ਆਮ ਪਬਲਿਕ ਨੂੰ ਮੁਫਤ ਇਲਾਜ ਦੀ ਸਹੂਲਤ ਬਹੁਤ ਹੀ ਸ਼ਲਾਘਯੋਗ ਕੰਮ ਹੈ ਇਸ ਨਾਲ ਆਮ ਪਬਲਿਕ ਨੂੰ ਮੁਫਤ ਇਲਾਜ ਕਰਨ ਦੀ ਸਹੂਲਤ ਮਿਲ ਰਹੀ ਹੈ ਸੀਨੀਅਰ ਆਗੂ ਸੰਜੀਵ ਕੌਂਡਲ ਨੇ ਕਿਹਾ ਕਿ ਹੁਣ ਤੱਕ ਸਰਕਾਰ ਵਲੋਂ 13000 ਦੇ ਕਰੀਬ ਨੌਕਰੀਆਂ ਦੇ ਕੇ ਨੌਜਵਾਨਾਂ ਨੂੰ ਰੁਜਗਾਰ ਦੇਣ ਨਾਲ ਨੌਜਵਾਨ ਹੁਣ ਪੰਜਾਬ ਵਿੱਚ ਹੀ ਰਹਿਣ ਲਈ ਸੋਚ ਰਹੇ ਹਨ ਅਤੇ ਹੁਣ ਨੌਜਵਾਨਾਂ ਦਾ ਬਾਹਰ ਜਾਣ ਦਾ ਰੁਝਾਨ ਘਟ ਹੋਇਆ ਹੈ


