ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਨੇ ਮਹਿਕਮੇ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕਰਾਇਆ ਸੁੱਖਮਨੀ ਸਾਹਿਬ ਦਾ ਪਾਠ

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਨੇ ਹਰ ਸਾਲ ਦੀ ਤਰ੍ਹਾਂ ਇਸ ਸਮੇਂ ਨਵੇਂ ਸਾਲ ਤੇ ਅਤੇ ਮਹਿਕਮੇ ਵੱਲੋ ਬਣਾਈ ਨਵੀਂ ਬਿਲਡਿੰਗ ਦੀ ਖ਼ੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸੁਖਮਨੀ ਸਾਹਿਬ ਦੇ ਪਾਠ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ। ਅਖੰਡ ਪਾਠ ਦੇ ਭੋਗ ਪਾਏ ਗਏ , ਰੱਬੀ ਬਾਣੀ ਦਾ ਕੀਰਤਨ ਪ੍ਰਵਾਹ ਚੱਲਿਆ, ਬਾਅਦ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇੱਥੇ ਇਹ ਗੱਲ ਬੜੀ ਮਾਅਨੇ ਰੱਖਦੀ ਹੈ ਕਿ ਜਥੇਬੰਦੀ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮਹਿਕਮੇ ਦੇ

ਸਹਿਯੋਗੀ ਅਫਸਰਾਂ ਨਾਲ ਮਿਲ ਕੇ ਇਹ ਸੁਖਮਨੀ ਸਾਹਿਬ ਦੇ ਪਾਠ ਹਰ ਸਾਲ ਕਰਵਾਏ ਜਾਂਦੇ ਹਨ। ਇਸ ਧਾਰਮਿਕ ਰਸਮ ਨਾ ਪਰਸ਼ਾਸਨ ਨਾਲ ਜਥੇਬੰਦੀ ਦੇ ਆਗੂਆਂ ਅਤੇ ਮਹਿਕਮੇ ਦੇ ਅਫ਼ਸਰਾਂ ਵਿੱਚ ਮੁਲਾਜ਼ਮਾਂ ਦੇ ਕੰਮਾਂ ਪ੍ਰਤੀ ਸਾਂਝੀ ਸਮਝ ਬਣਦੀ ਹੈ। ਇਸ ਮੌਕੇ ਨਿਗਰਾਨ ਇੰਜਨੀਅਰ ਨਰਿੰਦਰਪਾਲ ਸਿੰਘ ,ਕਾਰਜਕਾਰੀ ਇੰਜੀਨੀਅਰ ਨਿਤਨ ਕਾਲੀਆ, ਅਸ਼ਵਨੀ ਮੱਟੂ, ਸੁਖਪਿੰਦਰ ਸਿੰਘ ,ਸੇਵਾਮੁਕਤ ਐਸ ਡੀ ਓ ਬਲਦੇਵ ਰਾਜ ,ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ, ਨਰਿੰਦਰ ਸਿੰਘ, ਰਾਜਨ ਕੁਮਾਰ, ਰਾਮ ਲਾਲ ਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸੰਜੀਵ ਕੌਡਲ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ।

Spread the love

Leave a Reply

Your email address will not be published. Required fields are marked *