ਝਲਮਣ ਬਣੇ ਕਲੱਬ ਦੇ ਸ਼ਹਿਰੀ ਪ੍ਰਧਾਨ

ਅੱਜ ਮਿਤੀ 31.1.2022 ਦਿਨ ਸੋਮਵਾਰ ਨੂੰ ” ਸ਼ਹੀਦੇ – ਏ – ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈੱਲਫੇਅਰ ਸੋਸਾਇਟੀ (ਰਜਿ.)” ਨਕੋਦਰ ਜ਼ਿਲ੍ਹਾ ਜਲੰਧਰ (ਪੰਜਾਬ) ਦੀ ਇਕ ਮੀਟਿੰਗ ਹੋਈ ਇਸ ਮੀਟਿੰਗ ਦਾ ਮੁੱਖ ਏਜੰਡਾ ਕਲੱਬ ਦਾ ਸ਼ਹਿਰੀ ਪ੍ਰਧਾਨ ਚੁਣਨਾ ਸੀ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਅਤੇ ਕਲੱਬ ਦੇ ਚੇਅਰਮੈਨ ਸੰਦੀਪ ਕੁਮਾਰ ਜੀ ਨੇ ਕਲੱਬ ਦੇ ਬਾਕੀ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਸ੍ਰੀ ਝਲਮਣ ਨੂੰ ਉਨ੍ਹਾਂ ਦੀਆਂ ਕਲੱਬ ਪ੍ਰਤੀ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਕਲੱਬ ਦਾ ਨਕੋਦਰ ਸ਼ਹਿਰ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਗੌਰਵ ਨਾਗਰਾਜ ਵੱਲੋਂ ਸ੍ਰੀ ਝਲਮਣ ਨੂੰ ਨਿਯੁਕਤੀ ਪੱਤਰ ਦੇ ਕੇ ਕਲੱਬ ਦਾ ਨਕੋਦਰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ

ਸ੍ਰੀ ਝਲਮਨ ਨੇ ਵੀ ਕਲੱਬ ਦੇ ਪ੍ਰਧਾਨ ਸ੍ਰੀ ਗੌਰਵ ਨਾਗਰਾਜ ਐਡਵੋਕੇਟ ਨੂੰ ਅਤੇ ਸਾਰੇ ਕਲੱਬ ਮੈਂਬਰ ਨੂੰ ਇਹ ਭਰੋਸਾ ਦਿੱਤਾ ਕਿ ਉਨ੍ਹਾਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ ਫਿਰ ਕਲੱਬ ਦੇ ਸ਼ਹਿਰੀ ਪ੍ਰਧਾਨ ਸ੍ਰੀ ਝਲਮਣ ਨੇ ਸ਼ਹਿਰ ਨੂੰ ਵੱਖ – ਵੱਖ ਜਨਤਕ ਥਾਵਾਂ ਤੇ ਬੂਟੇ ਲਗਾ ਕੇ ਆਪਣੀ ਜ਼ਿੰਮੇਵਾਰੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਕਲੱਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ , ਸ੍ਰੀ ਸੰਦੀਪ ਕੁਮਾਰ, ਸ੍ਰੀ ਕਮਲਜੀਤ ਸਿੰਘ ਥਿੰਦ ਐਡਵੋਕੇਟ,ਮਨਦੀਪ ਕੁਮਾਰ, ਧੀਰਜ ਕੁਮਾਰ ,ਸੁਖਦੀਪ ਸਿੰਘ, ਰਾਜਿੰਦਰ ਕੁਮਾਰ ਚਾਵਲਾ ਆਦਿ ਮੈਂਬਰ ਹਾਜ਼ਰ ਸਨ

Spread the love

Leave a Reply

Your email address will not be published. Required fields are marked *