ਸੂਬੇ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਡੀਏ ਦੀ ਕਿਸ਼ਤ ਦਿੱਤੀ ਜਾਵੇ -ਕੌਂਡਲ

ਸੂਬੇ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਡੀਏ ਦੀ ਕਿਸ਼ਤ ਦਿੱਤੀ ਜਾਵੇ -ਕੌਂਡਲ
ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜੋ ਸੂਬੇ ਦੇ ਮੁਲਾਜ਼ਮਾਂ ਦਾ ਡੀ ਏ ਜੋ ਕਿ ਪਹਿਲਾਂ 6% ਰਹਿੰਦਾ ਸੀ ਹੁਣ ਕੱਲ੍ਹ ਕੇਂਦਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ 4% ਦਾ ਵਾਧਾ ਦੇਣ ਤੋਂ ਬਾਅਦ ਹੁਣ ਸੂਬੇ ਸਰਕਾਰ ਦੇ ਮੁਲਾਜ਼ਮਾਂ ਦਾ 10% ਡੀਏ ਬਕਾਇਆ ਰਹਿੰਦਾ ਹੈ ਜਥੇਬੰਦੀ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਦਾ ਇਹ ਰਹਿੰਦਾ ਡੀ ਏ ਦਿਵਾਲੀ ਤੋਂ ਪਹਿਲਾਂ ਪਹਿਲਾਂ ਦੇ ਦਿੱਤਾ ਜਾਵੇ ਤਾਂ ਜੋ ਸੂਬੇ ਦੇ ਮੁਲਾਜ਼ਮਾਂ ਦੀ ਦੀਵਾਲੀ ਦਾ ਤੋਹਫਾ ਬਣ ਸਕੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਦੱਸਿਆ ਕਿ ਇਸ ਵਾਰ ਮੁਲਾਜ਼ਮਾਂ ਵੱਲੋਂ ਸਭ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਉਮੀਦ ਕਰਦੇ ਹਾਂ ਕਿ ਜਲਦੀ ਹੀ ਡੀ ਏ ਦੀ ਕਿਸ਼ਤ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਜਲਦੀ ਹੀ ਪਾਲਿਸੀ ਤਿਆਰ ਕਰ ਕੇ ਮੁਲਾਜ਼ਮਾਂ ਦੀਆਂ ੳੁਮੀਦਾਂ ਤੇ ਖਰਾ ਉਤਰਨਾ ਚਾਹੀਦਾ ਹੈ ਸੰਜੀਵ ਕੌਂਡਲ ਨੇ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਨਾਲ ਦੋ ਹਜਾਰ ਗਿਆਰਾਂ ਤੋਂ ਲਗਾਤਾਰ ਵਿਤਕਰਾ ਹੁੰਦਾ ਆ ਰਿਹਾ ਹੈ 2011 ਵਿੱਚ ਸਰਕਾਰ ਵੱਲੋਂ ਬਣਾਈ ਅਨਾਮਲੀ ਕਮੇਟੀ ਵੱਲੋਂ ਜਲ ਸਪਲਾਈ ਸੈਨੀਟੇਸ਼ਨ ਦੇ ਫੀਲਡ ਕਾਮਿਆਂ ਨੂੰ ਸਿਰਫ਼ 15% ਦਾ ਵਾਧਾ ਦਿੱਤਾ ਗਿਆ ਸੀ ਜਦਕਿ ਹੋਰ ਮਹਿਕਮਿਆਂ ਵਿੱਚ ਇਨ੍ਹਾਂ ਬਰਾਬਰ ਯੋਗਤਾ ਰੱਖਣ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 60% ਤੱਕ ਦਾ ਵਾਧਾ ਕਰ ਦਿੱਤਾ ਗਿਆ ਸੀ ਜਿਸ ਨਾਲ ਅੱਜ ਤਕ ਇਨ੍ਹਾਂ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਇਹ ਫੀਲਡ ਕਾਮੇ ਜਿਸ ਪੋਸਟ ਤੇ ਵੀ ਭਰਤੀ ਹੁੰਦੇ ਹਨ ਉਸ ਪੋਸਟ ਤੇ ਹੀ ਰਿਟਾਇਰ ਹੋ ਜਾਂਦੇ ਹਨ ਜਥੇਬੰਦੀ ਵੱਲੋਂ ਮੰਗ ਹੈ ਕਿ ਹਿਨਾ ਫੀਲਡ ਮੁਲਾਜ਼ਮਾਂ ਤੇ ਵੀ ਪ੍ਰਮੋਸ਼ਨ ਚੈਨਲ ਲਾਗੂ ਕਰ ਕੇ ਪੰਜ ਸਾਲ ਬਾਅਦ ਅਗਲਾ ਗਰੇਡ ਪੇ ਦਿੱਤਾ ਜਾਵੇ ਇਸ ਸਬੰਧੀ ਮੰਗ ਪੱਤਰ ਵੋਟਾਂ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ ਜੇਕਰ ਸਰਕਾਰ ਵੱਲੋਂ ਇਹ ਮੰਗਾਂ ਜਲਦੀ ਤੋਂ ਜਲਦੀ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਜਲਦੀ ਹੀ ਪੰਜਾਬ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਜਾਵੇਗਾ

Spread the love

Leave a Reply

Your email address will not be published. Required fields are marked *