ਜਲੰਧਰ ਦੇ ਵਾਰਡ ਨੰਬਰ 74 ਤੋਂ ਤਰਸੇਮ ਥਾਪਾ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ਦੇ ਵਾਰਡ ਨੰਬਰ 74 ਤੋਂ ਤਰਸੇਮ ਥਾਪਾ ਲੜਨਗੇ ਨਗਰ-ਨਿਗਮ ਦੀਆ ਚੋਣਾਂ
ਜਲੰਧਰ ( ਵਰਿੰਦਰ ਸਿੰਘ ) ਜਲੰਧਰ ਦੇ ਵਾਰਡ ਨੰਬਰ 74 ਤੋਂ ਸਮਾਜ ਸੇਵੀ ਅਤੇ ਯੁਵਾ ਕਾਂਗਰਸੀ ਆਗੂ ਤਰਸੇਮ ਥਾਪਾ ਜੋ ਕਿ ਸਮਾਜ ਹਿੱਤ ਵਿੱਚ ਲੋਕ ਸੇਵਾ ਕਰਦੇ ਹਨ ਤਰਸੇਮ ਥਾਪਾ 2002 ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ 2002 ਵਿਚ ਏਨਾ ਨੂੰ ਬਲਾਕ ਕਾਂਗਰਸ ਕਮੇਟੀ ਦਾ ਜੁਆਇੰਟ ਸਕੱਤਰ ਬਣਾਇਆ ਗਿਆ ਫਿਰ 2007 ਵਿਚ ਯੂਥ ਕਾਂਗਰਸ ਵਿੱਚ ਬੂਥ ਲੈਵਲ ਤੋਂ ਆਪਣੀ ਰਾਜਨੀਤੀ ਸ਼ੁਰੂ ਕੀਤੀ 2011 ਵਿੱਚ ਵੇਸਟ ਹਲਕਾ ਇੰਚਾਰਜ ਯੂਥ ਕਾਂਗਰਸ ਨਿਯੁਕਤ ਹੋਏ ਉਸ ਤੋਂ ਬਾਦ 2015 ਵਿੱਚ ਯੂਥ ਕਾਂਗਰਸ ਲੋਕ ਸਭਾ ਜਲੰਧਰ ਦੇ ਜਰਨਲ ਸਕੱਤਰ ਵੋਟਾ ਨਾਲ ਬਣੇ ਜਿਨ੍ਹਾਂ ਦੇ ਵੱਲੋਂ ਕੋਰੋਨਾ ਦੌਰਾਨ ਵੀ ਕਈ ਸੇਵਾਵਾਂ ਲੋਕ ਹਿੱਤ ਵਿੱਚ ਕੀਤੀਆਂ ਗਈਆਂ ਕੋਰੋਨਾ ਕਾਲ ਦੌਰਾਨ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਮੈਡੀਕਲ ਕੈਂਪ ਲਗਵਾਏ ਗਏ ਜਿਸਦੇ ਵਿਚ ਵੀ ਲੋਕਾਂ ਦੇ ਵੱਲੋਂ ਪਹਿਲੀ ਅਤੇ ਦੂਸਰੀ ਡੋਸ ਲਗਵਾਈਆਂ ਗਈਆਂ ਤੇ ਇਨ੍ਹਾਂ ਦੇ ਵੱਲੋਂ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ ਵੀ ਆਪਣੇ ਵਾਰਡ ਦੇ ਜਰੂਰਤਮੰਦ ਲੋਕਾਂ ਦੀ ਲਗਵਾਈ ਲੋਕਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਉਹ ਲੋੜੀਂਦਾ ਚੀਜਾਂ ਉਪਲੱਬਧ ਕਰਵਾਉਣ ਵਿੱਚ ਇਨ੍ਹਾਂ ਦੇ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ ਜਿਸ ਦੇ ਚਲਦਿਆਂ ਇਨ੍ਹਾਂ ਦੇ ਵੱਲੋਂ ਹੁਣ ਆਉਣ ਵਾਲੇ ਜਲੰਧਰ ਦੇ ਵਿਚ ਨਗਰ-ਨਿਗਮ ਦੀਆ ਚੋਣਾਂ ਦੇ ਵਿਚੋਂ ਇਹ ਜਲੰਧਰ ਦੇ ਵਾਰਡ ਨੰਬਰ 74 ਤੋਂ ਚੋਣ ਲੜਨਗੇ ਥਾਪਾ ਪਿਛਲੇ 10 ਸਾਲ ਤੋਂ ਵਾਰਡ ਨੰਬਰ 74 ਦੀ ਸੇਵਾ ਕਰ ਰਹੇ ਹਨ ਅਤੇ ਯੁਵਾ ਵਰਗ ਦੀ ਪਹਿਲੀ ਪਸੰਦ ਹਨ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਮੇਂ ਜਦੋਂ ਵੀ ਲੋਕਾਂ ਨੂੰ ਇਨ੍ਹਾਂ ਦੀ ਲੋੜ ਹੁੰਦੀ ਹੈ ਇਹ ਅੱਗੇ ਆ ਕੇ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਗਿਆ ਹੈ ਕਿ ਆਉਣ ਵਾਲਿਆਂ ਨਗਰ-ਨਿਗਮ ਦੀਆ ਚੋਣਾਂਦੇ ਵਿਚ ਇਹ ਇਨ੍ਹਾਂ ਨੂੰ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ

Spread the love

Leave a Reply

Your email address will not be published. Required fields are marked *