ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਅੱਜ ਇਕ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਅਸਿਸਟੈਂਟ ਕਮਿਸ਼ਨਰ

pin up casino

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ ਅੱਜ ਇਕ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਅਸਿਸਟੈਂਟ ਕਮਿਸ਼ਨਰ ਜਲੰਧਰ ਪੰਕਜ ਕੁਮਾਰ ਨੂੰ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਨੇ ਅਸਿਸਟੈਂਟ ਕਮਿਸ਼ਨਰ ਪੰਕਜ ਕੁਮਾਰ ਨਾਲ ਗੱਲਬਾਤ ਰਾਹੀਂ ਦੱਸਿਆ ਕਿ ਜਲ ਸਪਲਾਈ ਸੈਨੀਟੇਸ਼ਨ ਮਹਿਕਮੇ ਵਿੱਚ ਕੰਮ ਕਰਦੇ ਮੰਡਲ ਨੰਬਰ ਇੱਕ ਦੇ ਇਨਲਿਸਟਮੈਂਟ ਵਾਲੇ ਕਰਮਚਾਰੀਆਂ ਨੂੰ ਜੁਲਾਈ ਅਗਸਤ ਅਤੇ ਹੁਣ ਸਤੰਬਰ ਦੀ ਸਮਾਪਤੀ ਤੇ ਹੈ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈਤਨਖਾਹ ਨਾ ਮਿਲਣ ਕਾਰਨ ਇਨ੍ਹਾਂ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਸਕੂਲਾਂ ਵਿਚੋਂ ਫੀਸ ਨਾ ਦੇਣ ਕਾਰਨ ਕਲਾਸ ਵਿੱਚੋਂ ਬਾਹਰ ਕਰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ 29 ਸਤੰਬਰ ਤੱਕ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਖਾਤਿਆਂ ਵਿੱਚ ਨਾ ਪਈ ਤਾਂ ਜਥੇਬੰਦੀ ਵੱਲੋਂ 30 ਸਤੰਬਰ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਸਾਹਮਣੇ ਰੋਸ ਰੈਲੀ ਕੀਤੀ ਜਾਵੇਗੀ ਅੱਜ ਮੰਗ ਪੱਤਰ ਦੇਣ ਸਮੇਂ ਰਵੀ ਕੁਮਾਰ ਅਸ਼ਵਨੀ ਕੁਮਾਰ ਜਤਿੰਦਰ ਗੁਰਜੀਤ ਸਿੰਘ ਜਸਵੰਤ ਸਿੰਘ ਰਾਮ ਬਿਲਾਸ ਰਜਿੰਦਰ ਕੁਮਾਰ ਅਤੇ ਰਾਜੀਵ ਗੋਗਨਾ ਆਦਿ ਮੈਂਬਰ ਸ਼ਾਮਲ ਹੋਏ

Spread the love

Leave a Reply

Your email address will not be published. Required fields are marked *