ਦੀਪਕ ਸ਼ਰਮਾ ਬਾਰ ਐਸੋਸੀਏਸ਼ਨ ਨਕੋਦਰ ਦੇ ਪ੍ਰਧਾਨ ਬਣੇ

ਨਕੋਦਰ (ਝਲਮਣ ਸਿੰਘ) ਅੱਜ ਨਕੋਦਰ ਬਾਰ ਐਸੋਸੀਏਸ਼ਨ ਨੂੰ ਲੈ ਕੇ ਨਕੋਦਰ ਦੇ ਕੋਰਟ ਕੰਪਲੈਕਸ ਵਿਚ ਵੋਟਾਂ ਪਾਈਆਂ ਗਈਆਂ ਜਿਸ ਦੇ ਵਿਚ ਐਡਵੋਕੇਟ ਦੀਪਕ ਸ਼ਰਮਾ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਿਆ ਜੋ ਕਿ 80 ਵੋਟਾਂ ਦੇ ਨਾਲ ਵਿਜੇਤਾ ਕਰਾਰ ਦਿੱਤੇ ਗਏ ਅਤੇ 104 ਵੋਟਾਂ ਹਾਸਲ ਕਰ ਵਾਈਸ ਪ੍ਰਧਾਨ ਦਾ ਤਾਜ ਐਡਵੋਕੇਟ ਕਮਲਜੀਤ ਸਿੰਘ ਥਿੰਦ ਦੇ ਸਿਰ ਸਜਿਆ ਇਸੇ ਤਰ੍ਹਾਂ ਪ੍ਰਮੋਦ ਸ਼ਰਮਾ ਜੋ ਕਿ ਪਹਿਲਾਂ ਵੀ ਸੈਕਟਰੀ ਰਹਿ ਚੁੱਕੇ ਨੇ ਇਸ ਵਾਰ ਵੀ 103 ਵੋਟਾਂ ਪ੍ਰਾਪਤ ਕਰ ਦੁਬਾਰਾ ਵਿਜੇਤਾ ਰਹੇ ਇਸ ਮੌਕੇ ਐਡਵੋਕੇਟ ਗੌਰਵ ਨਾਗਰਾਜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਮਲਜੀਤ ਥਿੰਦ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |

Spread the love

Leave a Reply

Your email address will not be published. Required fields are marked *