ਨਕੋਦਰ ਥਾਣਾ ਸਦਰ ਪੁਲੀਸ ਨੇ 45 ਕਿਲੋ ਚੂਰਾਪੋਸਤ ਨਾਲ 2 ਕਾਰ ਸਵਾਰ ਕੀਤੇ ਕਾਬੂ

ਨਕੋਦਰ (ਝਲਮਣ ਸਿੰਘ) ਸਤਿੰਦਰ ਸਿੰਘ ਆਈ.ਪੀ.ਐਸ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਖਵਿੰਦਰ ਸਿੰਘ ਮੱਲ, ਉਪ ਕਪਤਾਨ ਪੁਲਿਸ, ਸਬ ਡਵੀਜਨ ਨਕੋਦਰ ਦੀ ਅਗਵਾਈ ਹੇਠ ਨਸ਼ੇ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸਬ-ਇੰਸਪੈਕਟਰ ਮਨਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦਿਹਾਤੀ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ, ਜਦੋ 2 ਵਿਅਕਤੀਆ ਪਾਸੋਂ ਕੁੱਲ 45 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਗਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਿਹਾਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ SL ਸਰਬਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਅੱਡਾ ਕੰਗ ਸਾਹਬੂ ਵਿਖੇ ਨਾਕਾਬੰਦੀ ਕੀਤੀ ਗਈ ਸੀ ਤਾਂ ਜਲੰਧਰ ਸਾਈਡ ਵਲੋਂ ਇੱਕ ਕਾਰ ਇੰਡੀਗੋ ਨੰਬਰ PB-10-CK-9449 ਰੰਗ ਸਿਲਵਰ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ, ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ,ਪਰ ਕਾਰ ਚਾਲਕ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਕਾਰ ਸਵਾਰਾ ਦਾ ਨਾਮ ਪਤਾ ਪੁੱਛਿਆ ਗਿਆ। ਕਾਰ ਚਾਲਕ ਨੇ ਆਪਣਾ ਨਾਮ ਕਰਨ ਪੁੱਤਰ ਵਿਕਰਾਂਤ ਕੁਮਾਰ ਵਾਸੀ ਨੀਵੀ ਅਬਾਦੀ ਸੰਤੋਖਪੁਰਾ ਜਲੰਧਰ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਰਜਿੰਦਰ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਇੰਡਸਟਰੀਅਲ
ਟਾਊਨ ਜਲੰਧਰ ਦੱਸਿਆ। ਜਿਹਨਾਂ ਦੀ ਕਾਰ ਦੀ ਤਲਾਸ਼ੀ ਕਰਨ ਪਰ ਕਾਰ ਦੀ ਡਿੱਗੀ ਵਿੱਚ ਪਏ 02 ਬੋਰੇ ਪਲਾਸਟਿਕਾਂ ਵਿੱਚੋਂ ਇੱਕ ਬੋਰਾ ਪਲਾਸਟਿਕ ਵਿੱਚੋਂ 25 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਦੂਸਰੇ ਬੋਰਾ ਪਲਾਸਟਿਕ ਵਿੱਚੋਂ 20 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਕੁੱਲ 45 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਦੇ ਖਿਲਾਫ 15(B)-61-85 NDPS Act ਦੇ ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Spread the love

Leave a Reply

Your email address will not be published. Required fields are marked *