ਨਕੋਦਰ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਿਤੇ ਕਾਬੂ

ਨਕੋਦਰ( ਝਲਮਣ ਸਿੰਘ)
ਨਕੋਦਰ ਪੁਲੀਸ ਨੂੰ ਉਸ
ਸਮੇਂ ਵੱਡੀ ਸਫਲਤਾ ਮਿਲੀ ਜਦੋਂ
ਉਹਨਾਂ ਨੇ ਲੁੱਟਾਂ ਖੋਹਾਂ ਕਰਨ
ਵਾਲੇ ਗਿਰੋਹ ਦੇ 5 ਮੈਂਬਰਾਂ ਨੂੰਕਾਬੂ ਕੀਤਾ, ਨਕੋਦਰ ਸ਼ਹਿਰ
ਵਿੱਚ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਇਜਾਫਾ ਹੋਇਆ
ਹੈ, ਜਿਸ ਨੂੰ ਦੇਖਦੇ ਨਕੋਦਰ ਪੁਲਿਸ ਹਰਕਤ ਵਿੱਚ ਆਈ।ਜਾਣਕਾਰੀ ਦਿੰਦੇ ਹੋਏ ਡੀ.ਐੱਸ. ਪੀ. ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਮਹਿੰਦਰ ਪਾਲ ਦੀ ਅਗਵਾਈ ‘ਚ ਏ.ਐੱਸ.ਆਈ. ਬਲਵਿੰਦਰ ਸਿੰਘ ਪੁਲਿਸ ਪਾਰਟੀ
ਸਮੇਤ ਦੌਰਾਨੇ ਗਸ਼ਤ ਫੁਹਾਰਾ ਚੌਂਕ ਨਕੋਦਰ ਮੌਜੂਦ ਸਨ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਸੰਦੀਪ ਉਰਫ ਸੋਨੂੰ ਪੱਤਰ ਜਸਬੀਰ ਰਾਜ ਵਾਸੀ ਪਿੰਡ ਵਰਸਾਲਾ ਥਾਣਾ ਜਮਸ਼ੇਰ ਹਾਲ ਵਾਸੀ ਮੁਹੱਲਾ ਰੇੜਵਾਂ ਨਕੋਦਰ, ਰਾਜਵਿੰਦਰ ਸਿੰਘ ਉਰਫ ਲੰਬੂ ਉਰਫ ਵੈਲੀ ਪੁੱਤਰ
ਸੇਸ ਸਿੰਘ ਵਾਸੀ ਪਿੰਡ ਅੱਟਾ ਖਾਸ ਗੁਰਾਇਆ, ਕਰਨ ਪੁੱਤਰ ਕਿਸਨ ਵਾਸੀ ਬਾਜੀਗਰ ਮੁਹੱਲਾ ਨਕੋਦਰ ਲਵਪ੍ਰੀਤ ਉਰਫ ਲੱਭਾ ਪੁੱਤਰ ਸਤਨਾਮ ਵਾਸੀ ਸਰਾਂ ਮੁਹੱਲਾ ਨਕੋਦਰ, ਮਨਜੀਤ ਰਾਮ ਉਰਫ ਤੂੰ ਡੀ ਪੁੱਤਰ ਕਸ਼ਮੀਰਵਾਸੀ ਰਹਿਮਾਨਪੁਰ ਰਹਿਮਾਨਪਰ ਮੱਲਾਂ ਨਕੋਦਰ ਲੁੱਟਾਂ ਖੋਹਾਂ ਚੋਰੀਆਂ ਕਰਨ ਤੇ ਸੱਟਾਂ ਮਾਰ ਕੇ ਮੋਬਾਇਲ ਫੋਨ ਤੇ ਮੋਟਰਸਾਈਕਲ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ ਜੋ ਇਕ ਪ੍ਰਾਈਵੇਟ ਕਾਲਜ ਲੜਕੇ ਨਹਿਰ ਸੂਆ ਦੇ ਕੋਲ ਖਾਲੀ ਪਈ ਜਗ੍ਹਾ ‘ਤੇ ਮਾਰੂ ਹਥਿਆਰਾਂ ਨਾਲ ਨਕੋਦਰ ਸ਼ਹਿਰ ਅੰਦਰ ਕਿਸੇ ਵਾਰਦਾਤ ਲੁੱਟ ਖੋਹ ਦੀ ਸਾਜਿਸ਼ ਬਣਾ ਰਹੇ ਹਨ। ਪੁਲਿਸ ਪਾਰਟੀ ਨੇ ਮੌਕੇ ‘ਤੇ ਜਾ ਕੇ ਛਾਪੇਮਾਰੀ ਕਰਕੇ ਪੰਜਾਂ ਮੁਲਜ਼ਮਾਂ ਨੂੰ ਚਾਰ ਮੋਟਰਸਾਈਕਲ, 10 ਮੋਬਾਇਲ ਫੋਨ, ਤਿੰਨ ਦਾਤਰ ਤੇ ਦੋ ਕਿਰਪਾਨਾਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ ਜਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ

Spread the love

Leave a Reply

Your email address will not be published. Required fields are marked *