ਨਕੋਦਰ ਸਦਰ ਪੁਲੀਸ ਨੇ 5 ਗ੍ਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਨੂੰ ਕੀਤਾ ਕਾਬੂ

ਨਕੋਦਰ :- (ਝਲਮਣ) ਥਾਣਾ ਸਿਟੀ ਦੇ ਐਸ.ਐਚ.ਓ ਅਮਨ ਸੈਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ
ਰੇਲਵੇ ਸਟੇਸ਼ਨ ਲਾਗੇ ਪਿੰਡ ਲਾਈਏਂਵਾਲ ਵੱਲ ਗਸ਼ਤ ਕਰ ਰਹੇ ਸਨ ਇਸੇ ਦੌਰਾਨ ਪਿੰਡ ਲਾਈਏਵਾਲ ਵੱਲੋਂ ਇਕ ਮੋਨਾ ਵਿਅਕਤੀ ਮੋਟਰਸਾਈਕਲ
(ਪੀ.ਬੀ. 32 ਟੀ 7375 ਸੀ.ਡੀ.100ਮਾਰਕਾ) ਤੇ ਸਵਾਰ ਹੋ ਕੇ ਆ ਰਿਹਾ ਸੀ ਅਤੇ ਉਸਦੇ ਮੋਟਰਸਾਈਕਲ ਤੋਂ ਇਕ ਲਿਫਾਫਾ ਟੰਗਿਆ ਹੋਇਆ ਸੀ ਪੁਲਿਸ ਪਾਰਟੀ ਦੇਖ ਕੇ ਉਹ ਪਿੱਛੇ ਮੁੜਨ ਲੱਗਾ ਅਤੇ ਉਸਦਾ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਗਿਆ।ਸ਼ੱਕ ਦੇ ਅਧਾਰ ਜਦੋਂ ਪੁਲਿਸ ਪਾਰਟੀ
ਨੂੰ ਉਸ ਦੀ ਤਲਾਸ਼ੀ ਲਈ ਅਤੇ ਉਸ ਦੇ ਮੋਟਰਸਾਈਕਲ ਤੇ ਟੰਗੇ ਲਿਫਾਫ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ
ਪਹਿਚਾਣ ਬਾਦਸ਼ਾਹ ਖਾਨ ਪੁੱਤਰ ਪਾਰ ਮੁਹੰਮਦ ਵਾਸੀ ਪਿੰਡ ਪੰਡੋਰੀ ਥਾਣਾਸਿਟੀ ਨਕੋਦਰ ਵੱਜੋਂ ਹੋਈ ਹੈ। ਦੋਸ਼ੀ ਖਿਲਾਫ ਮੁਕਦਮਾ ਦਰਜ ਕਰ ਅਗਲੀ
ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Spread the love

Leave a Reply

Your email address will not be published. Required fields are marked *