ਨਕੋਦਰ ਥਾਣਾ ਸਿਟੀ ਪੁਲਿਸ ਨੇ ਚਾਲੂ ਭੱਠੀ ਸਮੇਤ ਦੋ ਨੂੰ ਕੀਤਾ ਕਾਬੂ

ਨਕੋਦਰ (ਝਲਮਣ ਸਿੰਘ) ਸਥਾਨਕ ਥਾਣਾ ਸਿਟੀ ਪੁਲਿਸ ਨਕੋਦਰ ਨੇ ਗੁਪਤ ਸੂਚਨਾ ਮਿਲਨ ਦੇ ਆਧਾਰ ਤੇ ਦੋ ਅਰੋਪੀਆਂ ਨੂੰ 15,000 ML. ਨਜਾਇਜ਼ ਸਰਾਬ, ਚਾਲੂ ਭੱਠੀ ਸਾਮਾਨ ਸਮੇਤ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕਿਤੀ ਥਾਨਾ ਸਿਟੀ ਨਕੋਦਰ ਦੇ ਪ੍ਰਭਾਰੀ ਸਬ-ਇੰਸਪੈਕਟਰ ਮਹਿੰਦਰ ਪਾਲ ਨੇ ਪੱਤਰਕਾਰਾ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ, ਕਿ ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਭੈੜੇ ਤੇ ਸ਼ੱਕੀ ਅਨਸਰਾਂ ਦੀ ਭਾਲ ‘ਚ ਧੀਮਾਨ ਚੌਕ ‘ਚ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪਾਲੀ ਪੁੱਤਰ ਕਰਮਚੰਦ ਵਾਸੀ ਮੁਹੱਲਾ ਕਮਾਲਪੁਰਾ ਨਕੋਦਰ ਅਤੇ ਚਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨਜ਼ਦੀਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਵੇਂ ਜਣੇ ਪਾਲੀ ਉਕਤ ਦੇ ਘਰ ਕਮਾਲਪੁਰਾ ਨਕੋਦਰ ਵਿੱਖੇ ਨਜਾਇਜ਼ ਸ਼ਰਾਬ ਕੱਡਨ ਦੀ ਭੱਠੀ ਲਗਾਕੇ ਸ਼ਰਾਬ ਕੱਢ ਰਹੇ ਹਨ ਇਸ ਗੁਪਤ ਸੂਚਨਾ ਦੇ ਆਧਾਰ ਤੇ ਅਸ਼ਵਨੀ ਕੁਮਾਰ ਏ.ਐਸ.ਆਈ ਨੇ ਅ/ਧ 61-04-14 ਅਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ਼ ਕਰਕੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਰੇਡ ਕਰਕੇ ਦੋਵੇਂ ਅਰੋਪੀਆਂ ਨੂੰ ਇੱਕ ਚਾਲੂ ਭੱਠੀ ਸਾਮਾਨ ਸਮੇਤ ਅਤੇ 15,000 ML. ਨਜਾਇਜ਼ ਸਰਾਬ ਮੌਕੇ ਤੇ ਬ੍ਰਾਮਦ ਕਰਕੇ ਦੋਵੇਂ ਅਰੋਪੀਆਂ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

Spread the love

Leave a Reply

Your email address will not be published. Required fields are marked *