ਥਾਣਾ ਸਦਰ ਪੁਲੀਸ ਨੇ 25 ਕਿੱਲੋ ਚੂਰਾਪੋਸਤ ਨਾਲ ਇਕ ਨੂੰ ਕੀਤਾ ਕਾਬੂ

ਨਕੋਦਰ (ਝਲਮਣ ਸਿੰਘ) ਨਕੋਦਰ ਥਾਣਾ ਸਦਰ ਦੇ ਐਸਐਚਓ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ
sI ਮਨਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਅੱਡਾ ਟੁੱਟ ਕਲਾਂ ਵਿਖੇ ਨਾਕਾਬੰਦੀ ਕੀਤੀ ਗਈ ਸੀ ਤਾਂ ਕਪੂਰਥਲਾ ਸਾਈਡ ਵਲੋਂ ਇੱਕ ਕਾਰ ਇੰਡੀਗੋ ਨੰਬਰ PB-09-K-6160 ਰੰਗ ਗੋਲਡਨ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਕਾਰ ਚਾਲਕ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ। ਜਿਸ ਨੇ ਆਪਣਾ ਨਾਮ ਗੁਰਦੀਪ ਕੁਮਾਰ ਪੁੱਤਰ ਸ਼ਿਵ ਲਾਲ ਵਾਸੀ ਮੁਹੱਲਾ ਸੰਤੋਖਪੁਰਾ ਜਲੰਧਰ ਦੱਸਿਆ ਜਿਸ ਦੀ ਕਾਰ ਦੀ ਤਲਾਸ਼ੀ ਕਰਨ ਪਰ ਕਾਰ ਦੀ ਡਿੱਗੀ ਵਿੱਚ ਪਏ ਬੌਰਾ ਪਲਾਸਟਿਕ ਵਿੱਚੋਂ 25 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਦੇ ਖਿਲਾਫ 15(B)-61-85 NDPS Act ਦੇ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Spread the love

Leave a Reply

Your email address will not be published. Required fields are marked *